top of page
Karanjit Kaur

ਖੁਸ਼ ਕਿਵੇਂ ਰਹੀਏ

Author: Karanjeet Kaur of Class 9




ਅੱਜ ਹਰ ਕੋਈ ਆਪਣੇ ਕੰਮਾਂ ਵਿੱਚ ਇੰਨਾਂ ਵਿਅਸਤ ਹੋ ਗਿਆ ਹੈ ਕਿ ਕਿਸੇ ਲਈ ਤਾਂ ਕੀ ਮਨੁੱਖ ਆਪਣੇ ਲਈ ਵੀ ਸਮਾਂ ਨਹੀਂ ਕੱਢ ਪਾਉਂਦਾ। ਇਹਨਾਂ ਕੰਮਾਂ ਕਾਜਾਂ ਵਿਚ ਉਲਝੇ ਮਨੁੱਖ ਨੇ ਆਪਣੀ ਖੁਸ਼ੀ ਹੀ ਗਵਾ ਲਈ ਹੈ। ਹੱਸਣਾ ਤਾਂ ਮਨੁੱਖ ਜਿਵੇਂ ਭੁੱਲ ਹੀ ਗਿਆ ਹੈ। ਹਰ ਕੋਈ ਉਦਾਸ ਹੋ ਰਿਹਾ ਹੈ ਸਾਡੀ ਜ਼ਿੰਦਗੀ ਵਿੱਚ ਖੁਸ਼ੀ, ਹਾਸਾ ਬਹੁਤ ਜ਼ਰੂਰੀ ਹੈ। ਇਸ ਦਾ ਇਹ ਮਤਲਬ ਨਹੀਂ ਕਿ ਅਸੀਂ 24 ਘੰਟੇ ਪਾਗਲਾਂ ਦੀ ਤਰ੍ਹਾਂ ਬਿਨਾਂ ਗੱਲ ਦੇ ਹੱਸਦੇ ਰਹੀਏ। ਸਾਨੂੰ ਆਪਣੇ ਅੰਦਰ ਖੁਸ਼ੀ ਲੱਭਣ ਦੀ ਜ਼ਰੂਰਤ ਹੈ ਤਾਂ ਹੀ ਅਸੀਂ ਅਸਲ ਰੂਪ ਵਿੱਚ ਖੁਸ਼ ਰਹਿ ਸਕਦੇ ਹਾਂ। ਅੱਜ ਕੱਲ੍ਹ ਹਰ ਕੋਈ ਦੁਖੀਂ ਤੁਰਿਆ ਫਿਰਦਾ ਹੈ।


ਹੁਣ ਗੱਲ ਆਉਂਦੀ ਹੈ ਕਿ ਅਸੀਂ ਖੁਸ਼ ਕਿਵੇਂ ਰਹਿ ਸਕਦੇ ਹਾਂ| ਇਸ ਨੂੰ ਜਾਨਣ ਤੋਂ ਪਹਿਲਾਂ ਇਹ ਜਾਨਣਾ ਬਹੁਤ ਜ਼ਰੂਰੀ ਹੈ ਕਿ ਖੁਸ਼ੀ ਹੁੰਦੀ ਕੀ ਹੈ। ਖੁਸ਼ੀ ਸਾਡੀ ਭਾਵਨਾਵਾਂ ਵਿੱਚੋਂ ਇੱਕ ਭਾਵਨਾ ਹੈ ਜੋ ਕਿ ਜਦੋਂ ਚੰਗੀਆਂ ਚੀਜ਼ਾਂ ਇਹ ਖਾਸ ਪਲ ਵਿਚ ਵਾਪਰਦੀਆਂ ਹਨ ਤਾਂ ਜੋ ਅਸੀਂ ਮਹਿਸੂਸ ਕਰਦੇ ਹਾਂ ਉਹੀ ਖੁਸ਼ੀ ਹੈ।


ਅਸੀ ਖੁਸ਼ੀ ਨੂੰ ਆਪਣੇ ਹਰ ਪਲ ਨੂੰ ਚੰਗਾ ਬਣਾ ਕੇ ਪ੍ਰਾਪਤ ਕਰ ਸਕਦੇ ਹਾਂ । ਖੁਸ਼ ਰਹਿਣ ਲਈ ਹਮੇਸ਼ਾ ਆਪਣੇ ਪਲਾਂ ਵਿਚੋਂ ਚੰਗੀ ਚੀਜ਼ ਲੱਭੋ। ਇੱਕ ਆਮ ਜਿਹੀ ਉਧਾਰਨ ਹੈਂ: ਸਮਝ ਲਵੋ ਕਿ ਤੁਹਾਡਾ ਫ਼ੋਨ ਖਰਾਬ ਹੋ ਅਤੇ ਫ਼ੋਨ ਦੇ ਸਹੀ ਹੋਣ ਤੱਕ ਤੁਹਾਡੇ ਕੋਲ ਕੋਈ ਫ਼ੋਨ ਨਹੀਂ ਹੈ ਤਾਂ ਸੋਚੋ ਕਿ ਚੰਗਾ ਹੋਇਆ ਮੇਰੀ ਅੱਖਾਂ ਨੂੰ ਕੁਝ ਦਿਨ ਦੀ ਰਾਹਤ ਮਿਲ ਜਾਵੇਗੀ; ਮੈਂ ਆਪਣੇ ਮਾਤਾ ਪਿਤਾ, ਦੋਸਤਾ ਨਾਲ ਸਮਾਂ ਬਿਤਾ ਸਕਾਗਾਂ। ਸਿਰਫ ਇਹੀ ਨਹੀਂ, ਖੁਸ਼ ਰਹਿਣ ਲਈ ਹੋਰ ਵੀ ਬਹੁਤ ਤਰੀਕੇ ਹਨ ਜਿਵੇਂ



‌●ਅਕਸਰ ਅਸੀਂ ਲੋਕਾਂ ਦੀਆਂ ਗੱਲਾਂ ਤੋਂ ਦੁਖੀ ਹੋ ਜਾਂਦੇ ਹਾਂ| ਜੇ ਕੋਈ ਕੁਝ ਕਹਿ ਦੇਵੇ ਤਾਂ ਬਸ ਉਦਾਸ। ਇਸ ਦੇ ਲਈ ਸਭ ਤੋਂ ਪਹਿਲਾਂ ਲੋਕਾਂ ਦੀਆਂ ਫਾਲਤੂ ਗੱਲਾਂ ਨੂੰ ਨਜ਼ਰ-ਅੰਦਾਜ਼ ਕਰਨਾ ਸਿੱਖੋ| ਜੇਕਰ ਗੱਲਾਂ ਤੁਹਾਡੇ ਕੰਮ ਦੀਆਂ ਹਨ ਤਾਂ ਜ਼ਰੂਰ ਸੁਣੋ।

●ਆਪਣੇ ਆਸ-ਪਾਸ ਖੁਸ਼ੀ ਦਾ ਕਾਰਨ ਲੱਭੋ। ਛੋਟੀਆਂ-ਛੋਟੀਆਂ ਗੱਲਾਂ ਵਿੱਚੋਂ ਖ਼ੁਸ਼ੀ ਲੱਭੋ।

‍●ਤੁਸੀਂ ਜੋ ਹੈ ਉਹ ਹੀ ਰਹੋ।

●ਆਪਣੀ ਤੁਲਨਾ ਕਿਸੇ ਨਾਲ ਨਾ ਕਰੋ।

●ਦੂਸਰਿਆਂ ਨੂੰ ਖੁਸ਼ ਕਰੋ। ਕਿਸੇ ਦਾ ਦਿਲ ਨਾਲ ਦੁਖਾੳ।

●ਆਪਣੇ ਆਪ ਨੂੰ ਸਭ ਤੋਂ ਵਧੀਆ ਬਣਾਉਣ ਦੀ ਕੋਸ਼ਿਸ਼ ਨਾ ਕਰੋ।

●ਉਹ ਕੰਮ ਕਰੋ ਜਿਸ ਵਿੱਚ ਤੁਹਾਨੂੰ ਖੁਸ਼ੀ ਮਿਲਦੀ ਹੈ। ਜੋ ਕਰਨਾ ਤੁਹਾਨੂੰ ਪਸੰਦ ਹੈ।



ਇਸ ਤਰ੍ਹਾਂ ਅਸੀਂ ਹੱਸਦਾ-ਵੱਸਦਾ ਜੀਵਨ ਬਤੀਤ ਕਰ ਸਕਦੇ ਹਾਂ ਅਤੇ ਆਪਣੀ ਜ਼ਿੰਦਗੀ ਵਧੀਆ ਤਰ੍ਹਾਂ ਜੀ ਸਕਦੇ ਹਾਂ।


Bonus: Here is a happy song you can watch and listen: Don't Worry Be Happy: https://www.youtube.com/watch?v=d-diB65scQU

188 views0 comments

Recent Posts

See All

Comments


Post: Blog2_Post
bottom of page